ਸਵਰਨ ਚੰਦਨ ਦੇ ਨਾਵਲ: ਉਜਾੜਾ ਦਾ ਕਲਾਤਮਿਕ ਅਧਿਐਨ
Keywords:
ਭਿਆਨਕ ਕਲਾਤਮਕ ਰੂਪਾਤਮਕ ਭਿਆਨਕ ਬੇਘਰਪਣ ਧਰਤੀAbstract
ਪਰਵਾਸੀਨਾਵਲਕਾਰ ਸਵਰਨਚੰਦਨ ਦਾ ਨਾਵਲ ਉਜਾੜਾ 1947 ਦੀ ਭਾਰਤ ਪਾਕਿਸਤਾਨ ਵੰਡ ਨਾਲ ਜੁੜੇ ਇਤਿਹਾਸਿਕ, ਸਮਾਜਿਕ ਅਤੇ ਮਨੁੱਖੀ ਤਰਾਸਦਿਕ ਅਨੁਭਵ ਨੂੰ ਕਲਾਤਮਕ ਰੂਪ ਵਿੱਚ ਪ੍ਰਸਤੁਤ ਕਰਦਾ ਹੈ। ਇਹ ਨਾਵਲ ਵੰਡ ਤੋਂ ਪਹਿਲਾਂ ਦੇ ਸਾਂਝੇ ਜੀਵਨ, ਸੱਭਿਆਚਾਰਕ ਸਾਂਝ ਅਤੇ ਮਨੁੱਖੀ ਸੰਬੰਧਾ ਦੀ ਗਹਿਰੀ ਤਸਵੀਰ ਪੇਸ਼ ਕਰਦਾ ਹੋਇਆ, ਵੰਡ ਦੌਰਾਨ ਹੋਈ ਹਿੰਸਾ, ਕਤਲੇਆਮ ,ਡਰ, ਅਸੁਰੱਖਿਆ ਅਤੇ ਬੇਘਰਪਣ ਦੀ ਭਿਆਨਕ ਸੱਚਾਈ ਨੂੰ ਰੂਪਾਤਮਕ ਢੰਗ ਨਾਲ ਉਭਾਰਦਾ ਹੈ। ਨਾਵਲ ਵਿੱਚ‘ਉਜਾੜਾ 'ਸਿਰਫ ਧਰਤੀ ਜਾਂ ਘਰਾਂ ਦੇ ਨਸ਼ਟ ਹੋਣ ਦਾ ਸੰਕੇਤ ਨਹੀਂ, ਸਗੋਂ ਇਹ ਮਨੁੱਖੀ ਮਨ, ਸਮਾਜਿਕ ਤਾਣੇ ਬਾਣੇ ਅਤੇ ਸਾਂਝੀ ਸੱਭਿਆਚਾਰਕ ਚੇਤਨਾ ਦੇ ਵਿਖੰਡਨ ਦਾ ਸ਼ਕਤੀਸ਼ਾਲੀ ਰੂਪਕ ਹੈ। ਕਤਲ, ਅੱਗ, ਲਹੂ, ਖਾਮੋਸ਼ੀ, ਵਿਛੋੜਾ ਅਤੇ ਡਰ ਵਰਗੇ ਤੱਤ ਕਲਾਤਮਕ ਰੂਪਾਂ ਰਾਹੀਂ ਵੰਡ ਦੀ ਤਰਾਸਦੀ ਨੂੰ ਗਹਿਰਾਈ ਨਾਲ ਪ੍ਰਗਟ ਕਰਦੇ ਹਨ। ਇਹ ਸ਼ੋਧ ਪੱਤਰ ਨਾਵਲ ਉਜਾੜਾ ਦੇ ਰੂਪਕ ਪੱਖ ਦੀ ਆਲੋਚਨਾ ਕਰਦੀਆਂ ਇਹ ਸਪਸ਼ਟ ਕਰਦਾ ਹੈ ਕਿ ਸਵਰਨ ਚੰਦਨ ਨੇ ਇਤਿਹਾਸਿਕ ਘਟਨਾਵਾਂ ਨੂੰ ਸਿਰਫ ਦਸਤਾਵੇਜੀ ਨਹੀਂ,ਸਗੋਂ ਕਲਾਤਮਕ ਸੰਵੇਦਨਾ ਅਤੇ ਪ੍ਰਤੀਕਾਤਮਕ ਅਭਿਵਕਤੀ ਰਾਹੀਂ ਜੀਵਨਤ ਬਣਾਇਆ ਹੈ ।ਇਸ ਤਰ੍ਹਾਂ ਉਜਾੜਾ ਵੰਡ ਸਬੰਧੀ ਪੰਜਾਬੀ ਨਾਵਲ ਪਰੰਪਰਾ ਵਿੱਚ ਇੱਕ ਮਹੱਤਵਪੂਰਨ ਕਲਾਤਮਕ ਅਤੇ ਰੂਪਾਤਮਕ ਨਾਵਲ ਵਜੋਂ ਸਥਾਪਿਤ ਹੁੰਦਾ ਹੈ
Downloads
Published
Issue
Section
License

This work is licensed under a Creative Commons Attribution-NonCommercial 4.0 International License.
